Punjabi Boliyan | Boliyan In Punjabi | Ghaint Punjabi Bolyian



ਹਰ ਵੇਲੇ ਸੱਸ ਮੇਰੀ ਰਹਿੰਦੀ ਹੁਣ #Online,
ਹਰ ਵੇਲੇ ਸੱਸ ਮੇਰੀ ਰਹਿੰਦੀ Online,
#Facebook ਤੇ Account ਬਣਾਇਆ,
ਨੀਂ ਉਮਰਾਂ 'ਚ ਕੀ ਰੱਖਿਆ....??
ਉਹਨੇ ਲਿਖ ਕੇ #Status ਪਾਇਆ ਨੀਂ ਉਮਰਾਂ 'ਚ ਕੀ ਰੱਖਿਆ
Facebook ਤੇ #Account ਬਣਾਇਆ,
ਨੀਂ ਉਮਰਾਂ 'ਚ ਕੀ ਰੱਖਿਆ...
ਜੀਜਾ ਵੇ ਤੈਥੋਂ ਕੋਈ ਨਾ ਤੀਜਾ
ਚੈਨ ਸਿਲਕ ਦੀ ਕੁੜਤੀ ਲਿਆਦੇ
ਗੋਲ ਘੇਰੇ ਦਾ ਚੱਲਿਆ ਰਵੀਰਾ
ਆਸ਼ਕ ਲਉਂਦੇ ਰੀਝਾਂ
ਛੱਡ ਗਈ ਯਾਰ ਖੜੇ
ਅੰਤ ਪਿਆਰਾ ਜੀਜਾ
ਛੱਡ ਗਈ..........  
ਫੁੱਲਾਂ ਵਰਗੀ ਨਾਰ ਖੇਡਦੀ ਫੁੱਲਾਂ ਵਿੱਚ ਗੁਲਾਬੀ
ਬੁੱਲੀਆਂ ਸੁਰਖ, ਧੌਣ ਸੁਰਾਹੀ, ਮੁੱਖੜਾ ਚੰਨ ਮਹਿਤਾਬੀ
ਮਿਰਗਾਂ ਵਰਗੀ ਤੋਰ ਹੈ ਤੁਰਦੀ ਪਾ ਕੇ ਉਹ ਗੁਰਗਾਬੀ
ਕਹਿਰ ਕਮਾਵਣ ਨੂੰ ਨਹੀਂ ਮੁੱਕਦੇ ਨੈਣ ਸ਼ਰਾਬੀ
ਕਹਿਰ ਕਮਾਵਣ ਨੂੰ ਨਹੀਂ ਮੁੱਕਦੇ ਨੈਣ ਸ਼ਰਾਬੀ
ਕਹਿਰ ਕਮਾਵਣ ਨੂੰ....
ਜੇ ਮਾਹੀਆ ਤੂੰ ਸ਼ਹਿਰ ਗਿਉ ___
ਇਕ ਰੀਝ ਪੁਗਾ ਦੇ ਮੇਰੀ
ਵੇ ਸੂਟ ਮੇਰਾ ਹੈ ਪੂਰਾ ਟੋਹਰੀ ______
ਚੁੰਨੀ ਹੈ ਨਹੀਂ ਭਾਰੀ
ਜੁੱਤੀ ਕਰਦੀ ਚੂ ਚੂ ਚੂ ਚੂ _____
ਹੁਸਨ ਦੀ ਭਰੀ ਪਟਾਰੀ
ਵੇ ਇੱਕੋ ਕਮੀ ਜੋ ਨਿੱਤ ਨਿੱਤ ਰੜਕੇ __
ਜਾਂਦੀ ਨਹੀ ਸਹਾਰੀ
ਸੋਹਣਿਆ .... ਰਾਂਝਣਾ ..... ਹੀਰਿਆ....
ਸੋਹਣਿਆ ਲੈ ਆਈ ਵੇ_____
ਇਕ ਸਿਰ ਕਢਵੀਂ ਫੁਲਕਾਰੀ
ਸੋਹਣਿਆ ਲੈ ਆਈ ਵੇ_____
ਇਕ ਸਿਰ ਕਢਵੀਂ ਫੁਲਕਾਰੀ !    
ਕਦੇ ਮੋਡਾ ਮਾਰਦੀ ਕਦੇ ਗੋਡਾ ਮਾਰਦੀ,
ਕਦੇ ਮੋਡਾ ਮਾਰਦੀ ਕਦੇ ਗੋਡਾ ਮਾਰਦੀ,
ਅੱਜ ਛੱਡੂਗੀ ਮੈਂ ਓਸਦੀ ਮਸਾਜ਼ ਕਰਕੇ,
ਸੱਸ ਕੁੱਟਣੀ ਟੀ.ਵੀ ਦੀ ਉੱਚੀ ਵਾਜ਼ ਕਰਕੇ :D
ਨਾ ਘਰ ਮੰਜਾ ਨਾ ਘਰ ਪੀੜ੍ਹੀ,
ਨਿੱਤ ਮਾਰਦਾ ਦਸਾਉਨੇ ਵੱਲ ਗੇੜੇ
ਵੇ ਪੇਚਾਂ ਵਾਲੀ ਪੱਗ ਵੇਖ ਕੇ
ਮਾਪੇ ਡੁੱਲਗੇ ਹਾਣੀਆ ਮੇਰੇ
ਵੇ ਪੇਚਾਂ ਵਾਲੀ ਪੱਗ ਵੇਖ ਕੇ ...
ਪਿੰਡਾਂ ਵਿਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਕੇਰੈ,
ਏਸੇ ਪਿੰਡ ਦੇ ਮੁੰਡੇ ਸੁਣੀਦੇ ਹੱਦੋਂ ਵਧ ਨੇ ਭੈੜੇ,
ਹਾਂ ਕਰਵਾ ਕੇ ਹਟਦੇ ਮੇਲਣੇ ਪੈ ਜਾਂਦੇ ਜੇ ਖਹਿੜੇ,
ਕਿਹੜੇ ਪਿੰਡ ਦੀ, ਘਰ ਲਭ ਲਾਂਗੇ ਮਾਰ ਮਾਰ ਕੇ ਗੇੜੇ,
ਬਚ ਕੇ ਰਹਿ ਬੀਬਾ ਬੜੇ ਜਮਾਨੇ ਭੈੜੇ...     
ਕੈਰੇ ਪਿੰਡ ਦੇ ਮੁੰਡੇ ਸੁਣੀਦੇ ਪਾਉਣ ਬਰੈਂਡਡ #ਜੀਨਾਂ..
ਇਕ ਪਾਸੇ ਪਿੰਡ ਰਾਏਸਰ ਲਗਦਾ ਦੂਜੇ ਪਾਸੇ #ਚੀਮਾ..
ਸਿੱਧੂ ਜੱਟ ਦੀ ਫੈਨ ਹੋ ਗਈ ਬਾਲੀਵੁਡ #ਕਰੀਨਾ..
ਬੱਗੀਏ ਕਬੂਤਰੀਏ ਪੱਟ ਤਾ ਕਬੂਤਰ #ਚੀਨਾ__
ਕੋਠੇ ਪਿਆ ਕਿੱਲ ਮਾਹੀਆ
ਕੋਠੇ ਪਿਆ ਕਿੱਲ ਮਾਹੀਆ

ਦਿਨਾਂ 'ਚ ਹੀ ਤੂੰ ਵਿਗੜ ਗਿਓੰ
ਦੇ ਦਿੱਤੀ ਕੀ ਮੈ ਥੋੜੀ ਢਿੱਲ ਮਾਹੀਆ ;-) :
ਚਿੱਟਾ ਚਾਦਰਾ, ਪੱਗ ਗੁਲਾਬੀ, ਖੂਹ ਤੇ ਕੱਪੜੇ ਧੋਵੇ,
ਸਾਬਣ ਥੋੜਾ, ਮੈਲ ਬਥੇਰੀ, ਉੱਚੀ ਉੱਚੀ ਰੋਵੇ,
ਛੜੇ ਵਿਚਾਰੇ ਦੇ, ਕੌਣ ਚਾਦਰੇ ਧੋਵੇ,
ਛੜੇ ਵਿਚਾਰੇ ਦੇ, ਕੌਣ ਚਾਦਰੇ ਧੋਵੇ
ਆਰੀ, ਆਰੀ, ਆਰੀ... ਲੱਕ ਪਤਲਾ, ਬਦਨ ਦੀ ਭਾਰੀ,
ਮੁੰਡੇ ਖੁੰਡੇ ਰਹਿਣ ਘੂਰਦੇ, ਵੇ ਮੈਂ ਇਸ਼ਕ ਤੇਰੇ ਦੀ ਮਾਰੀ,
ਲੈ ਗਿਆ ਮੇਰਾ ਦਿਲ ਕੱਢ ਕੇ, ਬੋਲੀ ਪਾਉਂਦੇ ਨੇ ਟਿਕਾ ਕੇ ਅੱਖ ਮਾਰੀ,
ਛੇੜ ਦੀਆਂ ਹਾਣ ਦੀਆਂ, ਤੇਰੀ ਗੜਵੀ ਵਾਲੇ ਨਾਲ ਯਾਰੀ,
ਛੇੜ ਦੀਆਂ ਹਾਣ ਦੀਆਂ, ਤੇਰੀ ਗੜਵੀ ਵਾਲੇ ਨਾਲ ਯਾਰੀ...
ਇੱਕ ਫੁੱਲ ਮੈਂ ਦੇਖਿਆ... ਇੱਕ ਫੁੱਲ ਮੈਂ ਦੇਖਿਆ...
ਇੱਕ ਫੁੱਲ ਮੈਂ ਦੇਖਿਆ, ਫੁੱਲ ਦੇਖਿਆ ਗੁਲਾਬ ਦਾ
ਮਲੂਕ ਜਿਹੀਆਂ ਪੱਤੀਆਂ ਲੈ, ਲਾਲ-ਲਾਲ ਪੱਤੀਆਂ ਲੈ
ਕਈ ਵਿੱਛੜੇ ਮਿਲਾਂਵਦਾ, ਇੱਕ ਫੁੱਲ ਮੈਂ ਦੇਖਿਆ...
‪‎
ਧਾਵੇ ਧਾਵੇ ਧਾਵੇ, ਕੋਕਾ-ਕੋਲਾ ਪੀ ਜੱਟੀਏ,
ਨੀ ਤੇਰੇ ਚਾਹ ਨੇ ਕੀਤੇ ਬੁੱਲ ਕਾਲੇ,
ਨੀ ਤੇਰੇ ਸੰਗ ਪੜਨੇ ਨੂੰ,
ਛੱਡੇ ਬੀ.ਏ. ਦੇ ਪੇਪਰ ਵਿਚਾਲੇ,
ਨੀ ਰਾਤ ਨੂੰ ਤੂੰ ਕੰਧਾਂ ਟੱਪਦੀ,
ਦਿਨੇ ਡਰਦੀ ਟੱਪਣ ਤੋਂ ਨਾਰੇ,
ਨੀ ਦੱਸ ਤੇਰੇ ਕੀ ਲੱਗਦੇ !
#PenduStatus ਵਾਲੇ....
ਨੀ ਦੱਸ ਤੇਰੇ ਕੀ ਲੱਗਦੇ !!!
ਚਾਬੀ ਚਾਬੀ ਚਾਬੀ
ਬਦਾਮੀ ਰੰਗੇ ਸੂਟ ਵਾਲੀਏ, ਤੇਰੀ #ਟੌਹਰ ਹੈ ਪੂਰੀ ਨਵਾਬੀ,
ਨਾਗ ਜਿਹੀ ਗੁੱਤ ਵਿੱਚ ਨੀਂ, ਗੁੰਨੀ ਸ਼ੌਕ ਦੀ ਪਰਾਂਦੀ ਗੁਲਾਬੀ,
ਸੋਫੀ ਸੋਫੀ ਗੱਬਰੂਆਂ ਨੂੰ.........ਗੱਬਰੂਆਂ ਨੂੰ
ਤੇਰੇ ਕਰ ਗਏ ਨੈਣ ਸ਼ਰਾਬੀ,
ਸੋਫੀ ਸੋਫੀ ਗੱਬਰੂਆਂ ਨੂੰ.........ਗੱਬਰੂਆਂ ਨੂੰ,
ਤੇਰੇ ਕਰ ਗਏ ਨੈਣ ਸ਼ਰਾਬੀ...
ਅੰਬੀਆਂ ਦਾ ਬੂਟਾ
ਅੰਬੀਆਂ ਦਾ ਬੂਟਾ, ਉੱਤੇ ਲੱਗਿਆ ਏ ਬੂਰ ਵੇ
ਵੇਹੜੇ ਵਿਚ ਤਪੇ
ਵੇਹੜੇ ਵਿਚ ਤਪੇ, ਸਾਡਾ ਤਪਦਾ ਤੰਦੂਰ ਵੇ
ਰੋਟੀ ਖਾ ਕੇ ਜਾਈਂ
ਹਾਏ ਰੋਟੀ ਖਾ ਕੇ ਜਾਈਂ, ਸਾਡੀ ਦਾਲ ਮਸ਼ਹੂਰ ਵੇ
ਰੋਟੀ ਖਾ ਕੇ ਜਾਈਂ, ਸਾਡਾ ਤਪਦਾ ਤੰਦੂਰ ਵੇ
ਰੋਟੀ ਖਾ ਕੇ ਜਾਈਂ, ਸਾਡੀ ਦਾਲ ਮਸ਼ਹੂਰ ਵੇ
ਰੋਟੀ ਖਾ ਕੇ ਜਾਈਂ...
ਬਾਰੀ ਬਰਸੀ ਖਟਨ ਗਿਆ ਸੀ
ਓ ਖਟ ਕੇ ਕੀ ਲਿਆਂਦਾ ਫਿਰ
ਓ ਖਟ ਕੇ ਲਿਆਂਦਾ ਬੂਰਾ
ਹੁਣ ਸਾੰਨੂ ਮਾਫ਼ ਕਰੋ,
ਸਾਡਾ ਟਾਈਮ ਹੋ ਗਿਆ ਪੂਰਾ,
ਹੁਣ ਸਾੰਨੂ ਮਾਫ਼ ਕਰੋ ,
ਸਾਡਾ ਟਾਈਮ ਹੋ ਗਿਆ ਪੂਰਾ....
ਓ ਰੜਕੇ ਰੜਕੇ ਰੜਕੇ ਰਾਹ ਸੰਗ੍ਰੁਰਾਂ
ਤੇ ਜੱਟ ਤੇ ਬਾਣੀਆਂ ਲੜਪੇ,
ਬਾਣੀਏ ਨੇ ਜੱਟ ਢਾਹ ਲਿਯਾ ,,
ਬੱਲੇ ਬਾਣੀਏ ਨੇ ਜੱਟ ਢਾਹ ਲਿਯਾ,
ਜੱਟ ਦਾ ਪਏ ਦਾ ਕਲੇਜਾ ਧੜਕੇ ,
ਜੱਟ ਕਹਿੰਦਾ ਉਠ ਲੇਨਦੇ ਤੇਰੀ ਖਬਰ ਲੁਓੰਗਾ ਖੜਕੇ
ਜੱਟ ਕਹਿੰਦਾ ਉਠ ਲੇਨਦੇ ਤੇਰੀ ਖਬਰ ਲੁਓੰਗਾ ਖੜਕੇ....
ਬਾਰੀ ਬਰਸੀ ਖਟਨ ਗਿਆ ਸੀ,
ਖ਼ੱਟ ਕੇ ਲਿਆਂਦਾ ਪਤੀਲਾ__
.
ਇੱਕ ਵਾਰੀ ਹਾਂ ਕਰਦੇ ਨਖਰੋ
ਤੇਨੂੰ ਸੂਟ ਸਵਾ ਦੂੰ ਨੀਲਾ__ ;)

ਗੱਲ ਚੱਲ ਪਈ ਤੋਰਾਂ ਦੀ, ਹੋਸ਼ ਉੱਡ ਗਈ ਮੋਰਾਂ ਦੀ
ਹੋ ਗੱਲ ਚੱਲ ਪਈ ਤੋਰਾਂ ਦੀ, ਹੋਸ਼ ਉੱਡ ਗਈ ਮੋਰਾਂ ਦੀ
5 ਚੋਣੀ ਸਲਵਾਰ, ਫਿਰੇ ਚਾੜਦੀ ਬੁਖਾਰ, ਕਿਹੜੇ ਦਰ੍ਜੀ ਤੋਂ ਰੀਝ ਲਵਾਈ
ਲੱਗਦਾ ਹੈ ਅੱਤ ਗੋਰੀਏ , ਪਾਇਆ ਸੂਟ ਪਟਿਆਲਾ ਸ਼ਾਹੀ
ਲੱਗਦਾ ਹੈ ਅੱਤ ਗੋਰੀਏ , ਪਾਇਆ ਸੂਟ ਪਟਿਆਲਾ ਸ਼ਾਹੀ
ਲੱਗਦਾ ਹੈ ਅੱਤ ਗੋਰੀਏ !!!

ਆਰੀ, ਆਰੀ, ਆਰੀ ….
ਨੀ ਕਾਹਦਾ ਬਿੱਲੋ ਤੂੰ ਰੁੱਸ ਗਈ, ਲੱਗੇ ਰੁੱਸ ਗਈਪੰਡੋਰੀਸਾਰੀ….
ਨੀ ਜਾਗਦੀ ਤੂੰ ਗੱਲ ਨਾ ਕਰੇ, ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੀ…..
ਨੀ ਮੰਨ ਜਾਬਿਸ਼ਨ ਕੁੜੇ”, ਨਹੀਂ ਤਾਂ ਰੁਲ ਜੂ ਜਵਾਨੀ ਸਾਰੀ….
ਨੀ ਮੰਨ ਜਾਬਿਸ਼ਨ ਕੁੜੇ”, ਨਹੀਂ ਤਾਂ ਰੁਲ ਜੂ ਜਵਾਨੀ ਸਾਰੀ….

ਹਰ ਵੇਲੇ ਸੱਸ ਮੇਰੀ ਰਹਿੰਦੀ ਹੁਣ #Online,
ਹਰ ਵੇਲੇ ਸੱਸ ਮੇਰੀ ਰਹਿੰਦੀ Online,
Facebook
ਤੇ Account ਬਣਾਇਆ,
ਨੀਂ ਉਮਰਾਂ ਕੀ ਰੱਖਿਆ….??
ਉਹਨੇ ਲਿਖ ਕੇ #Status ਪਾਇਆ
ਨੀਂ ਉਮਰਾਂ ਕੀ ਰੱਖਿਆ
Facebook
ਤੇ #Account ਬਣਾਇਆ,
ਨੀਂ ਉਮਰਾਂ ਕੀ ਰੱਖਿਆ

ਕਦੇ ਮੋਡਾ ਮਾਰਦੀ ਕਦੇ ਗੋਡਾ ਮਾਰਦੀ,  ਕਦੇ ਮੋਡਾ ਮਾਰਦੀ ਕਦੇ ਗੋਡਾ ਮਾਰਦੀ,
                                                                                                           ਅੱਜ ਛੱਡੂਗੀ ਮੈਂ ਓਸਦੀ ਮਸਾਜ਼ ਕਰਕੇਸੱਸ ਕੁੱਟਣੀ ਟੀ.ਵੀ ਦੀ ਉੱਚੀ ਵਾਜ਼ ਕਰਕੇ

ਸੱਸ ਮੇਰੀ ਨੇ ਜੋੜੇ ਜੰਮੇ ਸੱਸ ਮੇਰੀ ਨੇ  ਜੋੜੇ ਜੰਮੇ ਇਕ ਬਕਰੀ ਇਕ ਲੇਲਾ ਨੀ ਸੱਸੇ ਇਹ ਕੀ  ਇਹ ਕੀ ਰੋਣਕ ਮੇਲਾ,,

ਆਰੀ ਆਰੀ ਆਰੀ ਹੇਠ ਬਰੋਟੇ ਦੇ ਦਾਤਣ ਕਰੇ ਕੁਆਰੀ,, ਦਾਤਣ ਕਿਉਂ ਕਰਦੀ,,                    ਦੰਦ ਚਿੱਟੇ ਰੱਖਣ ਦੀ ਮਾਰੀ,,  ਦੰਦ ਚਿੱਟੇ ਕਿਉਂ ਰਖਦੀ,,       ਸੋਹਣੀ ਬਣਨ ਦੀ ਮਾਰੀ,,      ਸੋਹਣੀ ਕਿਉਂ ਬਣਨ ਦੀ ਮੁੰਡੇ ਪਟਣ ਦੀ ਮਾਰੀ,, ਸੁਣ ਲੈ ਹੀਰੇ ਨੀ ਮੈ ਤੇਰਾ ਭੋਰ ਸਰਕਾਰੀ,,  

ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ, ਖਾਂਦੀ ਦੁੱਧ ਮਲਾਈਆਂ,
ਤੁਰਦੀ ਦਾ ਲੱਕ ਝੂਟੇ ਖਾਂਦਾ, ਪੈਰੀ ਝਾਂਜਰਾਂ ਪਾਈਆਂ,
ਗਿੱਧੇ ਵਿਚ ਨੱਚਦੀ ਦਾ ਦੇਵੇ ਰੂਪ ਦੁਹਾਹੀਆਂ, ਗਿੱਧੇ ਵਿਚ

ਕੱਦ ਸਰੂ ਦੇ ਬੂਟੇ ਵਰਗਾ,
ਤੁਰਦਾ ਨੀਵੀ ਪਾਕੇ,
ਨੀ ਬੜਾ ਮੋੜਿਆ ਨਹੀਓ ਮੁੜਦਾ,
ਵੇਖ ਲਿਆ ਸਮਝਾਕੇ,
ਸਈਓ ਨੀ ਮੈਨੂੰ ਰੱਖਣਾ ਪਿਆ,
ਮੁੰਡਾ ਹਿੱਕ ਦਾ ਤਬੀਤ ਬਣਾਕੇ,
ਸਈਓ ਨੀ ਮੈਨੂੰ…..

ਕਾਹਦਾ ਕਰਦਾ ਗੁਮਾਨ,
ਹੱਥ ਅਕਲਾਂ ਨੂੰ ਮਾਰ,
ਸਾਰੇ ਪਿੰਡ ਮੈਂ ਪਤਲੀ ਪਤੰਗ ਮੁੰਡਿਆਂ,
ਦੇਵਾਂ ਆਸ਼ਕਾਂ ਨੂੰ ਸੂਲੀ ਉੱਤੇ ਟੰਗ ਮੁੰਡਿਆਂ,
ਦੇਵਾਂ ਆਸ਼ਕਾਂ

ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਟਾਂਗਾ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਟਾਂਗਾਅੱਗੇ ਕੀਅੱਗੇ ਘੋੜਾ….ਹੋਰ ਕੀ

ਬਾਰੀ ਬਰਸੀ ਖੱਟਣ ਗਿਆ ਸੀ..

ਬਾਰੀ ਬਰਸੀ ਖੱਟਣ ਗਿਆ ਸੀ….

ਖੱਟ ਕੇ ਲਿਆਂਦਾਡੱਬਾ

ਸਾਇਕਲ ਤੇ ਚੜ੍ਹਦੇ ਦਾ ਚੈਨ ਫਸ ਗਿਆ ਝੱਗਾ

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ ,ਖੱਟ ਕੇ ਲਿਆਂਦਾ ਪੋਣਾ,

ਫੋਟੋ ਮੇਰੀ ਵੇਖ ਕੇ ਕਹਿੰਦੀ ਤੂੰ ਮੁੰਡਾ ਬਾਹਲਾ ਸੋਹਣਾ ,
ਜੱਦ ਕੀਤੇ ਮੈਂ 4-5 message ਕਹਿੰਦੀ ਤੇਰੇ ਵਰਗਾ ਕੰਜਰ ਕੋਈ ਨੀ ਹੋਣਾ

ਬੋਲੀ ਤਾਂ ਤੂੰ ਪਾ ਤੀ ਮੇਲਣੇ
ਬੋਲੀ ਨਾ ਤੇਰੀ ਚੱਜ ਦੀ
ਬੱਦਲ ਗਰਜੇ ਬਿਜਲੀ ਕੜਕੇ
ਹਵਾ ਪੁਰੇ ਦੀ ਵਗਦੀ
ਲਾ ਕੇ ਲਾਰਾ ਸੌਂ ਗਈ ਯਾਰ ਨੂੰ
ਸੀਟੀ ਬਾਰਗੇ ਵੱਜਦੀ

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਾਈਆ।
ਮਾਮੇ ਕੰਜਰਾਂ ਨੇ,
ਕੁੜੀਆਂ ਪੜ੍ਹਨ ਸਕੂਲੇ ਲਾਈਆਂ।
ਛੁੱਟੀ ਹੋਈ ਐਵਤਾਰ ਦੀ,
ਲੀੜੇ ਧੋਣ ਨਹਿਰ ਤੇ ਆਈਆਂ।
ਕੁੜਤੀ ਤੇ ਮੋਰਨੀਆਂ.
ਗੱਭਰੂ ਪੱਟਣ ਨੂੰ ਪਾਈਆਂ।

ਨਾਨਕੀਆ ਕੁੜੀਆਂ ਉੱਚੀਆਂ ਤੇ ਲੰਮੀਆਂ
ਦਾਦਕੀਆ ਕੁੜੀਆਂ ਛੋਟੀਆਂ ਆਨੇ।
ਮੂੰਹ ਦੀਆਂ ਮਿੱਠੀਆਂ
ਦਿਲਾਂ ਦੀਆਂ ਖੋਟੀਆ ਨੇ
ਮੂੰਹ ਦੀਆਂ ਮਿੱਠੀਆਂ
ਦਿਲਾਂ ਦੀਆਂ ਖੋਟੀਆ ਨੇ

ਤੂੰ ਨੱਚ,ਤੂੰ ਨੱਚ,ਕੁੜੀ ਦੀ ਮਾਸੀ,
ਲਗੀਆਂ ਦਾ ਲਾਗ ਦੁਆ ਦੇ,
ਜੇ ਤੇਰੇ ਕੋਲ ਪੈਸਾ ਹੈ ਨੀ,
ਘੱਗਰੀ ਦੀ ਵੇਲ ਕਰਾ ਦੇ,

ਗਿੱਧਾ ਪਾਇਆ ,ਮੇਲ ਸਦਾਇਆ,
ਚਾਰੇ ਪਾਸੇ ਝਾਂਜਰ ਛਣਕੇ,
ਨਾਨਕਿਆ ਛੱਜ ਭੰਨਿਆ,
ਛੱਜ ਭੰਨਿਆ ਤਾੜ ਤਾੜ ਕਰਕੇ,
ਨਾਨਕਿਆ …..

ਜੇ ਮਾਮੀ ਤੂੰ ਨੱਚਣ ਨੀ ਜਾਣਦੀ,
ਏਥੇ ਕਾਸ ਨੂੰ ਆਈ,
ਨੀ ਭਰਿਆਂ ਪਤੀਲਾ ਪੀ ਗੀ ਦਾਲ ਦਾ,
ਰੋਟੀਆਂ ਦੀ ਥਈ ਮੁਕਾਈ,
ਨੀ ਜਾ ਕੇ ਆਖੇਗੀ,
ਛੱਕਾ ਪੂਰ ਕੇ ਆਈ,
ਨੀ ਜਾ ਕੇ ……

ਗਿੱਧਾ ਪਾਇਆ ,ਮੇਲ ਸਦਾਇਆ,
ਚਾਰੇ ਪਾਸੇ ਝਾਂਜਰ ਛਣਕੇ,
ਨਾਨਕਿਆ ਛੱਜ ਭੰਨਿਆ,
ਛੱਜ ਭੰਨਿਆ ਤਾੜ ਤਾੜ ਕਰਕੇ,
ਨਾਨਕਿਆ …..

ਜੇ ਮਾਮੀ ਤੂੰ ਨੱਚਣ ਨੀ ਜਾਣਦੀ,
ਏਥੇ ਕਾਸ ਨੂੰ ਆਈ,
ਨੀ ਭਰਿਆਂ ਪਤੀਲਾ ਪੀ ਗੀ ਦਾਲ ਦਾ,
ਰੋਟੀਆਂ ਦੀ ਥਈ ਮੁਕਾਈ,
ਨੀ ਜਾ ਕੇ ਆਖੇਗੀ,
ਛੱਕਾ ਪੂਰ ਕੇ ਆਈ,
ਨੀ ਜਾ ਕੇ ……

ਜੇ ਮਾਮੀ ਤੂੰ ਨੱਚਣ ਨੀ ਜਾਣਦੀ,
ਏਥੇ ਕਾਸ ਨੂੰ ਆਈ,
ਨੀ ਭਰਿਆਂ ਪਤੀਲਾ ਪੀ ਗੀ ਦਾਲ ਦਾ,
ਰੋਟੀਆਂ ਦੀ ਥਈ ਮੁਕਾਈ,
ਨੀ ਜਾ ਕੇ ਆਖੇਗੀ,
ਛੱਕਾ ਪੂਰ ਕੇ ਆਈ,
ਨੀ ਜਾ ਕੇ ……

 

ਊਚੀ ਊਚੀ ਖੂੰਹੀ ਤੇ ਮੈ ਪਾਣੀ ਭਰਦੀ ਆਂ,
ਗਾਗਰ ਭਰਦੀ ਆਂ,ਬਾਲਟੀ ਭਰਦੀ ਆਂ,
ਵੱਡਿਆਂ ਘਰਾਂ ਦੀ ਵੇ ਮੈ ਧੀ ਹਾਣੀਆਂ,
ਪਾਣੀ ਗੋਰਿਆਂ ਹੱਥਾ ਦਾ ਪੀ ਹਾਣੀਆਂ,
ਪਾਣੀ ਗੋਰਿਆਂ ........,

ਵੇ ਨਾਜਰਾ,ਬਹਿ ਵੇ ਨਾਜਰਾ,
ਬੋਤਾ ਬੰਨ ਦਰਵਾਜੇ,
ਵੇ ਬੋਤੇ ਤੇਰੇ ਨੂੰ ਭੋਅ ਦਾ ਟੋਕਰਾ,
ਤੈਨੂੰ ਦੋ ਪਰਸ਼ਾਦੇ,
ਗਿੱਧੇ ਵਿੱਚ ਨੱਚਦੀ ਦੀ, ਧਮਕ ਪਵੇ ਦਰਵਾਜੇ,
ਗਿੱਧੇ ਵਿੱਚ .......,

ਆਮਾ ਆਮਾ ਆਮਾ,
ਨੀ ਮੈ ਨੱਚਦੀ ਝੂੰਮਦੀ ਆਮਾ,
ਗਿੱਧਾ ਪਾਉ ਕੁੜੀਉ,ਨੀ ਮੈ ਨੱਚ ਕੇ ਦਿਖਾਮਾ,
ਗਿੱਧਾ ਪਾਉ ........,

ਆਉਣ ਜਾਣ ਨੂੰ ਨੌ ਦਰਵਾਜੇ,
ਖਿਸਕ ਜਾਣ ਨੂੰ ਮੋਰੀ,
ਕੱਢ ਕਾਲਜਾ ਤੈਨੂੰ ਦਿੱਤਾ,
ਮਾਂ ਬਾਪ ਤੋਂ ਚੋਰੀ,
ਲੈ ਜਾ ਹਾਣ ਦਿਆ,
ਨਾ ਡਾਕਾ ਨਾ ਚੋਰੀ,
ਲੈ ਜਾ........,

ਇਕ ਕੁੜੀ ਤੂੰ ਕੁਆਰੀ,
ਦੂਜੀ ਅੱਖ ਟੂਣੇਹਾਰੀ,
ਤੀਜਾ ਲੌਗ ਲਿਸ਼ਕਾਰੇ ਮਾਰ ਮਾਰ ਪੱਟਦਾ,
ਨੀ ਤੂੰ ਜਿਉਣ ਜੋਗਾ ਛੱਡਿਆਂ ਨਾ ਪੁੱਤ ਜੱਟ ਦਾ

 

ਸੁਣ ਵੇ ਪਿੰਡ ਦਿਆ ਹਾਕਮਾ,
ਏਨਾ ਮੁੰਡਿਆਂ ਨੂੰ ਸਮਝਾ,
ਪੱਗਾ ਤਾਂ ਬੰਨਦੇ ਟੇਢੀਆ,
ਕੋਈ ਲੜ ਲੈਦੇ ਲਮਕਾ,
ਜਵਾਨੀ ਮੁਸ਼ਕਨ ਬੂਟੀ ਵੇ,
ਮੁੰਡਿਆਂ ਸੰਭਲ ਕੇ ਵਰਤਾ,
ਜਵਾਨੀ ........., 

ਇਕ ਚਾਹ ਦੀ ਪੁੜੀ,
ਇਕ ਖੰਡ ਦੀ ਪੁੜੀ,
ਜੀਜਾ ਅੱਖੀਆਂ ਨਾ ਮਾਰ,
ਵੇ ਮੈ ਕੱਲ ਦੀ ਕੁੜੀ,
ਜੀਜਾ ......,

ਇੱਕ ਤੋੜੇ ਵਿੱਚ ਕਣਕ ਬਾਜਰਾ,
ਦੂਜੇ ਤੋੜੇ ਵਿੱਚ ਰੂੰ,
ਵੇ ਥੋੜੀ ਥੋੜੀ ਮੈ ਵਿਗੜੀ,
ਬਹੁਤਾ ਵਿਗੜ ਗਿਆ ਤੂੰ,
ਵੇ ਥੋੜੀ ਥੋੜੀ.......,

ਅੰਮਾਂ ਨੀ ਅੰਮਾਂ,
ਕਿ ਕੀਤਾ ਨੀ ਅੰਮਾਂ,
ਧੀ ਮਧਰੀ ਜਵਾਈ ਤੇਰਾ ਲੰਮਾਂ ਨੀ ਅੰਮਾਂ,
ਧੀ ਮਧਰੀ .........,

ਸੁਣ ਵੇ ਦਿਉਰਾਂ ਨਖਰੇ ਵਾਲਿਆ,
ਲੱਗੇ ਜਾਨ ਤੋਂ ਮਹਿੰਗਾ,
ਵੇ ਲੈ ਜਾ ਮੇਰਾ ਲੱਕ ਮਿਣ ਕੇ,
ਮਿਲ ਜਾਏ ਤਾਂ ਲਿਆ ਦੇਈ ਲਹਿੰਗਾ,
ਵੇ ਲੈ .........,

ਨਾਨਕੀ ਛੱਕ ਵਿੱਚ ਆਈਆਂ ਮੇਲਣਾ

ਵੱਡਿਆ ਘਰਾਂ ਦੀਆਂ ਜਾਈਆਂ,

ਨੀ ਰੰਗ ਬਰੰਗੇ ਲਿਸ਼ਕਣ ਲਹਿੰਗੇ,

ਪੈਰੀ ਝਾਂਜਰਾਂ ਪਾਈਆਂ,

ਜਿੱਧਰ ਜਾਵਨ ਧੂੜ ਉਡਾਵਣ,

ਕੀ ਇਹਨਾਂ ਦੇ ਕਹਿਣੇ,

ਨੀ ਤੂੰ ਹਾਰੀ ਨਾ,

ਹਾਰੀ ਨਾ ਮਲਵੇਨੇ, ਨੀ ਤੂੰ....

 

ਨੱਚ ਨੱਚ ਨੱਚ,ਨੀ ਤੂੰ ਹੋਲੀ ਹੋਲੀ ਨੱਚ,

ਡਿੱਗ ਪਵੇ ਨਾ ਗੁਆਂਢੀਆਂ ਦੀ ਕੰਧ ਬੱਲੀਏ,

ਤੇਰਾ ਗਿੱਧਾ ਸਾਰੇ ਲੋਕਾਂ ਨੂੰ ਪਸੰਦ ਬੱਲੀਏ,

ਤੇਰਾ ਗਿੱਧਾ ...........

ਧਾਵੇ ਧਾਵੇ ਧਾਵੇ,
ਰਾਹ ਪਟਿਆਲੇ ਦੇ, ਮੁੰਡਾ ਪੜ੍ਹਨ ਸਕੂਲੇ ਜਾਵੇ,
ਰਾਹ ਵਿੱਚ ਕੁੜੀ ਟੱਕਰੀ,ਮੁੰਡਾ ਦਿਲ ਦਾ ਹਾਲ ਸੁਣਾਵੇ,
ਜਦ ਮੁੰਡਾ ਫੇਲ ਹੋ ਗਿਆ,ਫਿਰ ਕੁੜੀ ਨੂੰ ਸੈਨਤਾਂ ਮਾਰੇ,
ਫੇਲ ਕਰਾਤਾਂ ਨੀ ਤੈ ਲੰਮੀਏ ਮੁਟਿਆਰੇ,ਫੇਲ ਕਰਾਤਾਂ ......
ਤੀਆਂ ਦੇ ਵਿੱਚ ਨੱਚੀ ਜੱਟੀ,
ਨੱਚੀ ਲਲਕਾਰ ਕੇ,
ਚੜਦੀ ਜਵਾਨੀ,ਨੱਚੀ ਅੱਡੀ ਮਾਰ ਮਾਰ ਕੇ,
ਚੜਦੀ
ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣਦਾ,
ਐਵੇ ਫਿਰੇ ਵੇ ਤੰਬੂ ਕਾਗਜਾਂ ਦੇ ਤਾਣਦਾ,
ਐਵੇ ਫਿਰੇ

ਠੰਡੀ ਬੋਹੜ ਦੀ ਛਾਵੇ,ਨੀ ਮੈ ਚਰਖਾ ਡਾਹ ਲਿਆ,
ਬਾਹਰੋ ਆਈ ਸੱਸ,ਨੀ ਉਹਨੇ ਆਢਾ ਲਾ ਲਿਆ,
ਨੀ ਜਦ ਮੈ ਗੱਲ ਮਾਹੀ ਨੂੰ ਦੱਸੀ,
ਨੀ ਉਹਨੇ ਭੰਨਤੀ ਮੇਰੀ ਵੱਖੀ,
ਨੀ ਓਹਨੇ .........,

ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਵੇ ਤੂੰ ਕਿੱਧਰ ਗਿਆ,
ਜੇਠ ਸੈਨਤਾਂ ਮਾਰੇ,
ਵੇ ਤੂੰ ......,

ਤੇਰੇ ਜਿਹੇ ਨੂੰ ਵੇ ਮੈ ਟਿੱਚ ਨਾ ਜਾਣਦੀ,
ਤੇਰਾ ਮੇਰਾ ਨਾ ਕੋਈ ਮੇਚ ਮੁੰਡਿਆਂ,
ਤੇਨੂੰ ਮੋਗੇ ਦੀ ਮੰਡੀ ਆਵਾ ਵੇਚ ਮੁੰਡਿਆਂ,
ਤੈਨੂੰ ਮੋਗੇ ..........,

ਜੋਗੀ ਨੀ ਗਿਆ,
ਫੇਰਾ ਪਾ ਨੀ ਗਿਆ,
ਕੋਈ ਵਿਸ਼ੀਅਰ ਨਾਗ,ਲੜਾ ਨੀ ਗਿਆ,
ਕੋਈ .......,